Important Answers Related to Shri Guru Ravidas Ji's Life

50 Questions and Answers


1 In which year was Satguru Ravidas Ji born?

1433 Bikrami, 1377 A.D

2 In which village/city was Satguru Ravidas Ji born?

Seer Govardhanpur, Kanshi (U.P.)

3 In which district was Satguru Ravidas Ji born?

Banaras

4 In which state was Satguru Ravidas Ji born?

Uttar Pradesh

5 What was Satguru Ravidas Ji's father's name?

Shri Santokh Das

6 What was Satguru Ravidas Ji's mother's name?

Kalsan Devi

7 What was Satguru Ravidas Ji's grandfather's name?

Kalu Das

8 What was Satguru Ravidas Ji's grandmother's name?

Lakhpati

9 What was Satguru Ravidas Ji's wife's name?

Bibi Lona

10 What was Satguru Ravidas Ji's son's name?

Vijay Das

11 In which caste was Satguru Ravidas Ji born?

Chamar

12 What was Satguru Ravidas Ji's surname?

Jassal

13 What was the ancestral occupation of Satguru Ravidas Ji's family?

Shoe making (Cobbler)

14 How many hymns of Satguru Ravidas Ji are included in Shri Guru Granth Sahib Ji?

40 hymns and 1 salok

15 In how many raga's is the bani of Satguru Ravidas Ji written?

16

16 How many hymns of Satguru Ravidas Ji's bani have been repeated twice?

One hymn

17 Where did Satguru Ravidas Ji meet Guru Nanak Dev Ji?

Chaooharkhana (at the time of Sacha Sauda), Kali baiyin Sultanpur & Guru ka bag Banaras

18 Who were the other contemporary saints of Satguru Ravidas Ji?

Kabir, Ramanand & Guru Nanak Dev , Raja Pipa, Sant Sain Ji, Sant Dhanna Ji, Sant Bheekhan Ji, and Sant Beni Ji.

19 Who were Satguru Ravidas Ji's prominent Devotees?

Meerabai, Jhalanbai, Rani Ratankunwar, Raja Nagarmal, Raja Pipa, Raja Bahadur Shah, Raja Sikander Lodhi, Raja Chanderhans, Raja Sanga, Pandit Shardaran, Ramlal, Raja Bainsingh , Pandit Gangaram, Bibi Bhanmati, Raja Chander Partap.

20 How many times Satguru Ravidas Ji was jailed and where?

Twice, Sikandar Lodhi's jail at Delhi and Raja Ben Singh's jail at Khuralgarh

21 What message is given in the Aarti ( Nam tero Aarti) hymn to us?

This hymn condemns the fake rituals. Without true name of God all the offerings and rituals are condemned. It prohibit us form idol worship and presenting offerings to idols. Other than true name of god all the materials mentioned in this hymn are useless offerings and should not be practiced.

22 How many times did Satguru Ravidas Ji visit Punjab and where?

Three times: Chuharkana, Sultanpur Lodhi and Khuralgarh

23 Who made the mention about Satguru Ravidas Ji in Sri Guru Granth Sahib?

Guru Arjan Dev, Guru Ram Das and Bhatt Kal Sahar

24 What Shudras were prohibited from doing at those times?

Shudras were not allowed to get education, entry into temples, worship of God and not to enter houses, water well areas, cattle fields and passages of so called high caste people.

25 In which year did Satguru Ravidas Ji come to Khuralgarh?

1515 A.D

26 How long did Satguru Ravidas Ji stay at Khuralgarh?

Four years two months and eleven days

27 In which district of Punjab is Khuralgarh located?

Hoshiarpur

28 Which is the nearest city to Khuralgarh?

Garshankar

29 Where is the biggest Sarguru Ravidas Ji memorial gate located?

Jawalapur, Haridwar, Uttrakhand

30 In which castes was the society divided at those times?

Brahmin, Kashatri, Vaish and Shudar

31 Which social transformations did Satguru Ravidas Ji try to bring in?

He tried to get the rights of shudras to enter the temples, to get the education and to stop the caste based discrimination of shudras

32 Which tree of Satguru Ravidas Ji's time is still alive at Kanshi?

Tamarind tree

33 At which place are the foot prints of Satguru Ravidas Ji preserved?

Under the canopy which is build outside Mira bai's temple at Chittaurgarh fort.

34 At which place had Satguru Ravidas Ji stayed the most at Punjab?

Khuralgarh

35 By which other names Satguru Ravidas Ji is referred by various historians?

Raidas, Rohidas, Rohitdas and Ramdase

36 Where are the various kunds ( holy pounds) known as Ravidas kund located?

Allora, Haiderabad, Junagarh, and Muder near Bananas.

37 What type of revolutionary social structure had Satguru Ravidas Ji wished for and what is the name of that social structure?

Satguru Ravidas has wished for such revolutionary social structure where no casteism should exist, no one should be lower or upper caste, everyone must have the right to live his/her life the way one wishes without any discrimination, there should not be any ill feelings toward others, there must not be poverty, taxes and sorrows at all. That place or social structure was called BegamPura by Satguru Ravidas Ji.

38 Write the salok of Satguru Ravidas Ji with explanation?

Har so hira chad ke kareh aan ki aas. Teh nar dojak jahege sat bhakhe Ravidas. Those who even have hope on anyone else other than the God will go to the hell.

39 Which great ancient sage has been praised by Satguru Ravidas Ji in his writings?

Bhagwan Balmik Ji

40 In how many hymns Satguru Ravidas Ji has told to stay away from alcohol?

Two hymns. 1 Sursari salal krit baruni re sant jan karat nahi panan. 2. kaam krodh maya mad matsar inh pancho mil lootey.

41 To whom did Satguru Ravidas Ji referred as Raja Ramchand, Murar, Gobind, Parmanand, Madhav, Gusainya & Narayan in his hymns?

To the one and the only God

42 In how many hymns has Satguru Ravidas Ji mentioned his caste?

9

43 At the time of the First meeting what were the ages of Satguru Ravidas Ji & Guru Nanak Ji?

Guru Ravidas Ji 105 years ( 1377AD) & Guru Nanakdev Ji 12 years (1469 AD)

44 As per Ramdas Ji's bani who bowed on the feet of Satguru Ravidas Ji?

All the four sections of the Society (Chare Varn)

45 Which devotee of Satguru Ravidas Ji has his poems in Guru Granth Sahib?

Pipa Bhagat Ji

46 How many hymns of Guru Ravidas Ji you have learned by heart?

47 According to Bhai Gurdas's bani where was Satguru Ravidas Ji popular and well-known?

Every where, in all four directions.

48 In which hymn has Satguru Ravidas Ji advocated the unity and communal harmony?

Sat sangat mil rahiye madho

49 In which hymn has Satguru Ravidas Ji advocated the need of education for everyone?

Parhiye guniye naam sabh suniye anbhao bhao na darsey

50 What was the total age of Satguru Ravidas Ji?

151 years

by Roop Sidhu

1 ਸਤਿਗੁਰੂ ਰਵਿਦਾਸ ਜੀ ਕਿਸ ਈਸਵੀ/ਬਿਕਰਮੀ ਸੰਨ ਨੂੰ ਪੈਦਾ ਹੋਏ?

1433 ਬਿਕਰਮੀ 1376 ਈਸਵੀ

2 ਸਤਿਗੁਰੂ ਰਵਿਦਾਸ ਜੀ ਦਾ ਜਨਮ ਕਿਸ ਅਸਥਾਨ (ਪਿੰਡ) ਸ਼ਹਿਰ ਵਿੱਚ ਹੋਇਆ?

ਸੀਰ ਗੋਵਰਧਨ ਪੁਰ, ਕਾਂਸ਼ੀ

3 ਸਤਿਗੁਰੂ ਰਵਿਦਾਸ ਜੀ ਦਾ ਜਨਮ ਕਿਸ ਜ਼ਿਲੇ ਵਿੱਚ ਹੋਇਆ?

ਬਨਾਰਸ

4 ਸਤਿਗੁਰੂ ਰਵਿਦਾਸ ਜੀ ਦਾ ਜਨਮ ਕਿਸ ਪ੍ਰਦੇਸ ਵਿੱਚ ਹੋਇਆ?

ਉੱਤਰ ਪ੍ਰਦੇਸ

5 ਸਤਿਗੁਰੂ ਰਵਿਦਾਸ ਜੀ ਦੇ ਪਿਤਾ ਦਾ ਨਾਮ ਕੀ ਸੀ?

ਸ਼੍ਰੀ ਸੰਤੋਖ ਦਾਸ ਜੀ

6 ਸਤਿਗੁਰੂ ਰਵਿਦਾਸ ਜੀ ਦੇ ਮਾਤਾ ਦਾ ਨਾਮ ਕੀ ਸੀ ?

ਮਾਤਾ ਕਲਸਾਂ ਜੀ

7 ਸਤਿਗੁਰੂ ਰਵਿਦਾਸ ਜੀ ਦੇ ਦਾਦਾ ਜੀ ਦਾ ਨਾਮ ਕੀ ਸੀ ?

ਕਾਲੂ ਜੀ

8 ਸਤਿਗੁਰੂ ਰਵਿਦਾਸ ਜੀ ਦੇ ਦਾਦੀ ਜੀ ਦਾ ਨਾਮ ਕੀ ਸੀ ?

ਲਖਪਤੀ ਜੀ

9 ਸਤਿਗੁਰੂ ਰਵਿਦਾਸ ਜੀ ਦੇ ਸੁਪਤਨੀ ਦਾ ਨਾਮ ਕੀ ਸੀ ?

ਬੀਬੀ ਲੋਨਾ ਜੀ

10 ਸਤਿਗੁਰੂ ਰਵਿਦਾਸ ਜੀ ਦੇ ਸਪੁੱਤਰ ਦਾ ਨਾਮ ਕੀ ਸੀ ?

ਵਿਜੇ ਦਾਸ ਜੀ

11 ਸਤਿਗੁਰੂ ਰਵਿਦਾਸ ਜੀ ਨੇ ਕਿਸ ਜਾਤੀ ਵਿੱਚ ਜਨਮ ਲਿਆ ?

ਚਮਾਰ

12 ਸਤਿਗੁਰੂ ਰਵਿਦਾਸ ਜੀ ਦਾ ਗੋਤ ਕੀ ਸੀ ?

ਜੱਸਲ

13 ਸਤਿਗੁਰੂ ਰਵਿਦਾਸ ਜੀ ਦਾ ਪਿਤਾ ਪੁਰਖੀ ਕਿੱਤਾ ਕੀ ਸੀ ?

ਚੰਮ ਦਾ ਕੰਮ

14 ਸਤਿਗੁਰੂ ਰਵਿਦਾਸ ਜੀ ਦੀ ਕਿੰਨੀ ਬਾਣੀ ਸ਼੍ਰੀ ਗੁਰੂ ਗਰੰਥ ਸਾਹਿਬ ਚ ਦਰਜ ਹੈ ?

40 ਸ਼ਬਦ ਅਤੇ ਇਕ ਸਲੋਕ

15 ਸਤਿਗੁਰ ਰਵਿਦਾਸ ਜੀ ਦੀ ਬਾਣੀ ਕਿੰਨੇ ਰਾਗਾਂ ਵਿੱਚ ਹੈ ?

16

16 ਸਤਿਗੁਰੂ ਰਵਿਦਾਸ ਜੀ ਦੇ ਕਿੰਨੇ ਸ਼ਬਦ ਸ਼੍ਰੀ ਗੁਰੂ ਗ੍ਰੰਥ ਵਿਚ ਦੋ ਬਾਰ ਆਏ ਹਨ ?

ਇਕ ਸ਼ਬਦ

17 ਸਤਿਗੁਰੂ ਰਵਿਦਾਸ ਜੀ ਦੇ ਗੁਰੂ ਨਾਨਕ ਦੇਵ ਜੀ ਨਾਲ ਮਿਲਾਪ ਕਿੱਥੇ ਕਿੱਥੇ ਹੋਏ ਸਨ ?

ਚੂਹੜਕਾਣਾ- ਸੱਚਾ ਸੌਦਾ ਵੇਲੇ, ਕਾਲੀ ਬੇਈਂ ਸੁਲਤਾਨਪੁਰ ਲੋਧੀ, ਗੋਪਾਲਦਾਸ ਦੀ ਸਰਾਂ ਬਨਾਰਸ ਵਿਖੇ ( ਜਿੱਥੇ ਅੱਜਕਲ ਗੁਰਦੁਆਰਾ ਗੁਰੂ ਕਾ ਬਾਗ਼ ਹੈ ।

18 ਸਤਿਗੁਰੂ ਰਵਿਦਾਸ ਜੀ ਦੇ ਸਮਕਾਲੀ ਹੋਰ ਸੰਤ ਮਹਾਂਪੁਰਸ਼ ਕੌਣ ਕੌਣ ਸਨ ?

ਗੁਰੂ ਕਬੀਰ ਜੀ, ਰਾਮਾਨੰਦ ਜੀ, ਗੁਰੂ ਨਾਨਕਦੇਵ ਜੀ, ਰਾਜਾ ਪੀਪਾ, ਭਗਤ ਸੈਣ ਜੀ, ਧੰਨਾ ਜੀ, ਭਗਤ ਭੀਖਨ ਜੀ ਅਤੇ ਭਗਤ ਬੇਨੀ ਜੀ

19 ਸਤਿਗੁਰੂ ਰਵਿਦਾਸ ਜੀ ਦੇ ਪ੍ਰਮੁੱਖ ਸੇਵਕ ਕੌਣ ਕੌਣ ਸਨ ?

ਮੀਰਾਂ ਬਾਈ, ਝਾਲਾਂ ਬਾਈ, ਰਾਣੀ ਰਤਨ ਕੁੰਵਰ, ਰਾਜਾ ਨਾਗਰ ਮੱਲ, ਰਾਜਾ ਪੀਪਾ, ਰਾਜਾ ਬਹਾਦੁਰ ਸ਼ਾਹ, ਰਾਜਾ ਸਿਕੰਦਰ ਲੋਧੀ, ਰਾਜਾ ਚੰਦ੍ਰਹੰਸ, ਰਾਜਾ ਸਾਂਗਾ, ਪੰਡਤ ਸ਼ਰਧਾ ਰਾਮ, ਰਾਮ ਲਾਲ, ਰਾਜਾ ਬੈਨ ਸਿੰਘ, ਪੰਡਤ ਗੰਗਾ ਰਾਮ, ਬੀਬੀ ਭਾਨਮਤੀ, ਰਾਜਾ ਚੰਦ੍ਰ ਪ੍ਰਤਾਪ ।

20 ਸਤਿਗੁਰੂ ਰਵਿਦਾਸ ਜੀ ਕਿੰਨੀ ਵਾਰੀ ਜੇਲ ਗਏ ਅਤੇ ਕਿੱਥੇ ?

ਦੋ ਵਾਰ, ਸਿਕੰਦਰ ਲੋਧੀ ਦੀ ਜੇਲ ਦਿੱਲੀ ਅਤੇ ਰਾਜਾ ਬੇਨ ਸਿੰਘ ਦੀ ਜੇਲ ਖੁਰਾਲਗੜ

21 ਸਤਿਗੁਰੂ ਰਵਿਦਾਸ ਜੀ ਵਲੋਂ ਲਿਖੇ " ਨਾਮ ਤੇਰੋ ਆਰਤੀ " ਵਾਲੇ ਸ਼ਬਦ ਵਿੱਚ ਸਾਨੂੰ ਕੀ ਸੰਦੇਸ਼ ਦਿੱਤਾ ਗਿਆ ਹੈ ?

ਇਹ ਸ਼ਬਦ ਕਰਮ-ਕਾਂਡਾਂ ਦਾ ਖੰਡਨ ਕਰਦਾ ਹੈ । ਨਾਮ ਤੋਂ ਬਿਨਾ ਸਾਰੇ ਪੂਜਾ ਪਾਠ ਦੀਆਂ ਸਮੱਗ੍ਰੀਆਂ ਆਦਿ ਨੂੰ ਝੂਠ ਦਰਸਾਉਦਾ ਹੈ । ਮੂਰਤੀ ਪੂਜਾ ਕਰਨ ਅਤੇ ਮੂਰਤੀਆਂ ਨੂੰ ਭੋਗ ਲਗਵਾਉਣ ਤੋਂ ਵਰਜਦਾ ਹੈ । ਨਾਮੁ ਤੋਂ ਬਿਨਾ ਜਿਮਿਂਆਂ ਵੀ ਵਸਤਾਂ ਦੇ ਨਾਮ ਇਸ ਸ਼ਬਦ ਵਿੱਚ ਆਏ ਹਨ ਉਨ੍ਹਾਂ ਸਾਰੀਆਂ ਵਸਤਾਂ ਤੇ ਕਰਮ ਕਾਂਡਾ ਨੂੰ ਛੱਡਣ ਲਈ ਕਿਹਾ ਹੈ ।

22 ਸਤਿਗੁਰੂ ਰਵਿਦਾਸ ਜੀ ਦੀਆਂ ਪੰਜਾਬ ਚ ਫੇਰੀਆਂ ਕਿੰਨਿਆਂ ਹਨ ?

ਤਿੰਨ, ਚੂਹੜਕਾਣਾ, ਸੁਲਤਾਨਪੁਰ ਲੋਧੀ ਅਤੇ ਖੁਰਾਲਗੜ

23 ਸ਼੍ਰੀ ਗੁਰੂ ਗਰੰਥ ਸਾਹਿਬ ਵਿੱਚ ਕਿਸ ਕਿਸ ਗੁਰੂ ਨੇ ਸਤਿਗੁਰੂ ਰਵਿਦਾਸ ਜੀ ਦਾ ਉਲੇਖ ਕੀਤਾ ਹੈ ?

ਗੁਰੂ ਅਰਜਨ ਦੇਵ, ਗੁਰੂ ਰਾਮ ਦਾਸ, ਭੱਟ ਕਲ ਸਹਾਰ

24 ਉਸ ਵੇਲੇ ਸ਼ੂਦਰਾਂ ਨੂੰ ਕਿਹੜੇ ਕਿਹੜੇ ਕੰਮ ਦੀ ਮਨਾਹੀ ਸੀ ?

ਵਿਦਿਆ ਹਾਸਲ ਕਰਨਾ, ਮੰਦਰਾਂ ਵਿੱਚ ਜਾਣਾ, ਪ੍ਰਭੂ ਭਗਤੀ ਕਰਨੀ, ਉਚ ਜਾਤਾਂ ਦੇ ਘਰਾਂ, ਸਮਾਜਿਕ ਥਾਵਾਂ, ਖੂਹਾਂ ਰਸਤਿਆਂ ਅਤੇ ਚਾਰਗਾਹਾਂ ਆਦਿ ਵਿੱਚ ਜਾਣਾ,

25 ਸਤਿਗੁਰੂ ਰਵਿਦਾਸ ਜੀ ਖਰਾਲਗੜ੍ਹ ਕਿਸ ਸੰਨ ਵਿੱਚ ਆਏ ਸਨ ?

ਸੰਨ 1515 ਈਸਵੀ

26 ਖੁਰਲ਼ਗੜ ਵਿਖੇ ਗੁਰੂ ਰਵਿਦਾਸ ਜੀ ਕਿੰਨਾ ਸਮਾਂ ਰਹੇ ?

ਚਾਰ ਸਾਲ ਦੋ ਮਹੀਨੇ ਗਿਆਰਾਂ ਦਿਨ

27 ਖੁਰਾਲਗੜ ਪੰਜਾਬ ਦੇ ਕਿਸ ਜ਼ਿਲੇ ਵਿੱਚ ਹੈ ?

ਹੁਸ਼ਿਆਰਪੁਰ

28 ਖੁਰਾਲਗੜ ਦੇ ਨਜ਼ਦੀਕ ਦੇ ਸ਼ਹਿਰ ਦਾ ਨਾਮ ਕੀ ਹੈ ?

ਗੜਸ਼ੰਕਰ

29 ਸੱਭ ਤੋਂ ਵੱਡਾ ਸ਼੍ਰੀ ਗੁਰੂ ਰਵਿਦਾਸ ਮੈਮੋਰੀਆਂ ਗੇਟ ਕਿਸ ਸ਼ਹਿਰ ਵਿੱਚ ਬਣਿਆ ਹੋਇਆ ਹੈ ?

ਜਵਾਲਾਪੁਰ, ਹਰੀਦਵਾਰ, ਉਤਰਾਖੰਡ

30 ਉਸ ਵੇਲੇ ਸਮਾਜ ਨੂੰ ਕਿਹੜੇ ਵਰਗਾਂ ਵਿੱਚ ਵੰਡਿਆ ਹੋਇਆ ਸੀ ?

ਬਰ੍ਹਾਮਣ, ਖੱਤਰੀ, ਵੈਸ਼, ਸ਼ੂਦਰ

31 ਸਤਿਗੁਰੂ ਰਵਿਦਾਸ ਜੀ ਨੇ ਕਿਹੜੀਆਂ ਕਿਹੜੀਆਂ ਸਮਾਜਿਕ ਤਬਦੀਲੀਆਂ ਲਿਆਉਣ ਲਈ ਜਾਗਰੂਕਤਾ ਲਿਆਂਦੀ ?

ਸ਼ੁਦਰਾਂ ਨੂੰ ਵਿਦਿਆ ਪ੍ਰਾਪਤੀ ਦਾ ਹੱਕ, ਸਮਾਜ ਵਿੱਚ ਬਰਾਬਰਤਾ, ਮੰਦਰਾਂ ਤੇ ਸਮਾਜਿਕ ਸਥਾਨਾਂ ਤੇ ਜਾਣ ਦੇ ਹੱਕ ਆਦਿ ।

32 ਸਤਿਗੁਰ ਰਵਿਦਾਸ ਜੀ ਦੇ ਸਮੇਂ ਦਾ ਕਿਹੜਾ ਦਰੱਖਤ ਅਜੇ ਵੀ ਕਾਂਸ਼ੀ ਵਿਖੇ ਮੌਜੂਦ ਹੈ ?

ਇਮਲੀ ਦਾ ਦਰੱਖਤ

33 ਸਤਿਗੁਰ ਰਵਿਦਾਸ ਜੀ ਦੇ ਚਰਨ ਕਮਲਾਂ ਦੇ ਨਿਸ਼ਾਨ ਕਿਸ ਜਗਾਹ ਤੇ ਮੌਜੂਦ ਹਨ ?

ਮੀਰਾਂ ਦੇ ਮੰਦਰ ਦੇ ਬਾਹਰ ਬਣੀ ਛਤਰੀ ਹੇਠਾਂ, ਚਿਤੌੜਗੜ ਵਿਖੇ

34 ਪੰਜਾਬ ਵਿੱਚ ਸਤਿਗੁਰੂ ਰਵਿਦਾਸ ਜੀ ਦੀ ਜੀਵਨੀ ਨਾਲ ਸਬੰਧਿਤ ਮੁੱਖ ਅਸਥਾਨ ਕਿਹੜਾ ਹੈ ?ਜਿੱਥੇ ਉਹ ਜਿਆਦਾ ਸਮਾਂ ਰਹੇ ।

ਖੁਰਾਲ ਗੜ,

35 ਸਤਿਗੁਰੂ ਰਵਿਦਾਸ ਜੀ ਨੂੰ ਹੋਰ ਕਿਹੜੇ ਕਿਹੜੇ ਨਾਵਾਂ ਨਾਲ ਜਾਣਿਆਂ ਜਾਂਦਾ ਹੈ ?

ਰੈਦਾਸ, ਰੂਹੀਦਾਸ, ਰੋਹਿਤਦਾਸ, ਰਮਦਾਸੇ

36 ਸਤਿਗੁਰੂ ਰਵਿਦਾਸ ਜੀ ਦੇ ਨਾਮ ਤੇ ਕਿੱਥੇ ਕਿੱਥੇ ਪ੍ਰਾਚੀਨ ਕੁੰਡ (ਸਰੋਵਰ) ਬਣੇ ਹੋਏ ਹਨ ?

ਅਲੋਰਾ, ਹੈਦਰਾਬਾਦ, ਜੂਨਾਗੜ, ਬਨਾਰਸ ਦੇ ਕੋਲ ਮੰਢੇਰ ਵਿਖੇ

37 ਸਤਿਗੁਰੂ ਰਵਿਦਾਸ ਜੀ ਨੇ ਕਿਹੋ ਜਿਹੇ ਸਮਾਜ ( ਸ਼ਹਿਰ) ਦੀ ਕ੍ਰਾਂਤੀਕਾਰੀ ਕਲਪਣਾ ਕੀਤੀ ਹੈ ਅਤੇ ਉਸਦਾ ਨਾਮ ਕੀ ਹੈ ?

ਅਜਿਹਾ ਸਮਾਜ )ਸ਼ਹਿਰ) ਜਿਥੇ ਜਾਤ-ਪਾਤ ਨਾ ਹੋਵੇ, ਊਚ-ਨੀਚ ਨਾ ਹੋਵੇ, ਹਰ ਇਕ ਨੂੰ ਸਮਾਜ ਵਿੱਚ ਬਰਾਬਰੀ ਨਾਲ ਵਿਚਰਣ ਦਾ ਹੱਕ ਹੋਵੇ, ਈਰਖਾ ਮੰਦੀ, ਗਰੀਬੀ, ਦੁੱਖ, ਟੈਕਸ ਆਦਿ ਨਾ ਹੋਣ। ਉਹ ਹੈ ਬੇਗ਼ਮੁਪੁਰਾ

38 ਸਤਿਗੁਰੂ ਰਵਿਦਾਸ ਜੀ ਦਾ ਉਚਾਰਿਆ ਪ੍ਰਮੁੱਖ ਸਲੋਕ ਭਾਵਅਰਥ ਸਹਿਤ ਲਿਖੋ ।

ਹਰਿ ਸੋ ਹੀਰਾ ਛਾਡਿ ਕੈ, ਕਰਹਿ ਆਨ ਕੀ ਆਸ ॥ ਤੇ ਨਰ ਦੋਜਕ ਜਾਹਿਗੇ, ਸਤਿ ਭਾਖੈ ਰਵਿਦਾਸ ॥ ਜੋ ਮਨੁੱਖ ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਥਾਂ ਤੋਂ ਸੁਖਾਂ ਦੀ ਆਸ ਰੱਖਦੇ ਹਨ ਉਹ ਲੋਕ ਨਰਕਾਂ ਨੂੰ ਜਾਣਗੇ

39 ਸਤਿਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਚ ਕਿਸ ਪੁਰਾਤਨ ਮਹਾਂਪੁਰਸ਼ ਦੀ ਉਪਮਾ ਕੀਤੀ ਹੈ ?

ਭਗਵਾਨ ਬਾਲਮੀਕ ਜੀ

40 ਸਤਿਗੁਰ ਰਵਿਦਾਸ ਜੀ ਦੇ ਕਿੰਨੇ ਸ਼ਬਦਾਂ ਵਿੱਚ ਸ਼ਰਾਬ ਪੀਣ ਦੀ ਮਨਾਹੀ ਕੀਤੀ ਗਈ ਹੈ ?

ਦੋ

41 ਸਤਿਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਵਿੱਚ ਰਾਜਾ ਰਾਮ ਚੰਦ, ਮੁਰਾਰਿ, ਗੋਬਿੰਦ, ਪਰਮਾਨੰਦ, ਮਾਧਵ, ਗੁਸਈਆਂ, ਪ੍ਰਭੁ, ਮਾਧੋ ਅਤੇ ਨਰਾਇਣ ਕਿਸ ਨੂੰ ਕਿਹਾ ਹੈ ?

ਪਰਮ ਪੁਰਖ ਪ੍ਰਮਾਤਮਾ ਨੂੰ

42 ਸਤਿਗੁਰੂ ਰਵਿਦਾਸ ਜੀ ਨੇ ਕਿੰਨੇ ਸ਼ਬਦਾਂ ਵਿੱਚ ਆਪਣੀ ਜਾਤੀ ਦਾ ਉਲੇਖ ਕੀਤਾ ਹੈ ?

9

43 ਗੁਰੂ ਨਾਨਕ ਦੇਵ ਜੀ ਨਾਲ ਪਹਿਲੀ ਮਿਲਣੀ ਵੇਲੇ ਸਤਿਗੁਰੂ ਰਵਿਦਾਸ ਜੀ ਅਤੇ ਸਤਿਗੁਰੂ ਨਾਨਕ ਦੇਵ ਜੀ ਦੀ ਉਮਰ ਕਿੰਨੀ ਸੀ ?

ਸਤਿਗੁਰੂ ਰਵਿਦਾਸ ਜੀ ਦੀ ਉਮਰ 105 ਸਾਲ ( (1376 ਈ:) ਅਤੇ ਸਤਿਗੁਰੂ ਨਾਨਕਦੇਵ ਜੀ ਦੀ 12 ਸਾਲ (1469 ਈ:)

44 ਸਤਿਗੁਰੂ ਰਾਮਦਾਸ ਜੀ ਦੀ ਬਾਣੀ ਅਨੁਸਾਰ ਕਿਸ ਵਰਣ ਦੇ ਲੋਕ ਸਤਿਗੁਰੂ ਰਵਿਦਾਸ ਜੀ ਦੇ ਚਰਣੀ ਪਏ ?

ਚਾਰੇ ਵਰਣਾ ਦੇ ਲੋਕ

45 ਸਤਿਗੁਰੂ ਰਵਿਦਾਸ ਜੀ ਦੇ ਕਿਸ ਸ਼ਿਸਯ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ?

ਪੀਪਾ ਭਗਤ ਜੀ

46 ਸਤਿਗੁਰੂ ਰਵਿਦਾਸ ਜੀ ਦੇ ਕਿੰਨੇ ਸ਼ਬਦ ਤੁਹਾਨੂੰ ਜ਼ੁਬਾਨੀ ਯਾਦ ਹਨ

47 ਭਾਈ ਗੁਰਦਾਸ ਜੀ ਅਨੁਸਾਰ ਸਤਿਗੁਰੂ ਰਵਿਦਾਸ ਜੀ ਦੇ ਮਹਿਮਾ ਦੇ ਚਰਚੇ ਕਿੰਨੀਆਂ ਦਿਸ਼ਾਵਾਂ ਵਿੱਚ ਵੱਜਦੇ ਸਨ ?

ਚਾਰੇ ਪਾਸੀਂ, (ਚੌਹੀਂ ਚੱਕੀਂ)

48 ਸਤਿਗੁਰੂ ਰਵਿਦਾਸ ਜੀ ਨੇ ਕਿਸ ਸ਼ਬਦ ਵਿੱਚ ਇਕੱਠੇ ਹੋਕੇ ਰਲ ਮਿਲ ਕੇ ਰਹਿਣ ਲਈ ਪ੍ਰੇਰਿਤ ਕੀਤਾ ਹੈ ?

ਸਤ ਸੰਗਤਿ ਮਿਲਿ ਰਹੀਐ ਮਾਧਉ, ਜੈਸੇ ਮਧੁਪ ਮਖੀਰਾ ॥

49 ਸਤਿਗੁਰੂ ਰਵਿਦਾਸ ਜੀ ਨੇ ਕਿਸ ਸ਼ਬਦ ਵਿੱਚ ਵਿਦਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਹੈ ?

ਪੜੀਐ ਗੁਨੀਐ ਨਾਮੁ ਸਭੁ ਸੁਨੀਐ, ਅਨਭਉ ਭਾਉ ਨ ਦਰਸੈ

50 ਸਤਿਗੁਰੂ ਰਵਿਦਾਸ ਜੀ ਦੀ ਕੁੱਲ ਉਮਰ ਕਿੰਨੀ ਸੀ ?

151 ਸਾਲ

by ਰੂਪ ਸਿੱਧੂ